ਅੱਧੇ ਤੋਂ ਵੱਧ ਕੈਨੇਡੀਅਨ ਉੱਦਮੀ ਬਣਨਾ ਚਾਹੁੰਦੇ ਹਨ
ਅਜਿਹੇ ਸਾਲ ਵਿੱਚ ਜਿੱਥੇ ਲਚਕਤਾ, ਵਿਅਕਤੀਗਤ ਸੰਤੁਸ਼ਟੀ, ਅਤੇ ਖੁਦਮੁਖਤਿਆਰੀ ਦੀ ਖੋਜ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ, ਸਾਲਾਨਾ RBC ਛੋਟਾ ਕਾਰੋਬਾਰ ਸਰਵੇਖਣ ਦੇ ਅਨੁਸਾਰ 51% ਕੈਨੇਡੀਅਨ 2024 ਵਿੱਚ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੇ ਹਨ। ਇਹ ਪਿਛਲੇ ਸਾਲ ਨਾਲੋਂ 5% ਦਾ ਵਾਧਾ ਦਰਸਾਉਂਦਾ ਹੈ, ਜੋ ਕਿ ਦੋ ਸਾਲਾਂ ਦੀ ਗਿਰਾਵਟ ਤੋਂ ਬਾਅਦ ਮੁੜ ਬਹਾਲੀ ਦਾ ਸੰਕੇਤ ਹੈ।
RBC ਵਿਖੇ ਸਮਾਲ ਬਿਜ਼ਨਸ, ਪਾਰਟਨਰਸ਼ਿਪਸ ਅਤੇ ਸਟ੍ਰੈਟੇਜੀ ਦੇ ਵਾਈਸ ਪ੍ਰੈਜ਼ੀਡੈਂਟ ਡੌਨ ਲੁਡਲੋ (Don Ludlow) ਕਹਿੰਦੇ ਹਨ, “ਕੈਨੇਡਾ ਵਿੱਚ ਹਮੇਸ਼ਾ ਹੀ ਉੱਦਮਸ਼ੀਲਤਾ ਦੀ ਵਧਦੀ-ਫੁੱਲਦੀ ਭਾਵਨਾ ਰਹੀ ਹੈ, ਅਤੇ ਇਹ ਦੇਖਣਾ ਉਤਸ਼ਾਹਜਨਕ ਹੈ ਕਿ ਜ਼ਿਆਦਾ ਕੈਨੇਡੀਅਨ ਲੋਕ ਕਾਰੋਬਾਰ ਦੇ ਮਾਲਕ ਬਣਨ ਦੀ ਕਲਪਨਾ ਕਰ ਰਹੇ ਹਨ। ਵਿਕਸਿਤ ਹੋ ਰਹੀ ਅਰਥ-ਵਿਵਸਥਾ ਦੇ ਨਾਲ, ਕੈਨੇਡਾ ਦੇ ਲੋਕ ਉੱਦਮਤਾ ਲਈ ਵਿਵਿਧ ਰਸਤੇ ਲੱਭ ਰਹੇ ਹਨ। ਹਾਲਾਂਕਿ, ਉਹਨਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਸਮਰਥਨ ਅਤੇ ਮਾਰਗਦਰਸ਼ਨ ਮਹੱਤਵਪੂਰਨ ਹਨ।”
ਲਾਭ ਤੋਂ ਵੱਧ ਜਨੂੰਨ: ਮੁੱਖ ਪ੍ਰੇਰਨਾ ਵਜੋਂ ਅਰਥਪੂਰਨ ਕੰਮ ਨੇ ਪੈਸੇ ਨੂੰ ਪਿੱਛੇ ਛੱਡ ਦਿੱਤਾ ਹੈ
ਹਾਲਾਂਕਿ ਉੱਦਮਸ਼ੀਲਤਾ ਦੇ ਸੁਪਨੇ ਨੂੰ ਰਵਾਇਤੀ ਤੌਰ ‘ਤੇ ਵਿੱਤੀ ਆਜ਼ਾਦੀ ਦੇ ਮੋਹ ਦੁਆਰਾ ਉਤਸ਼ਾਹ ਮਿਲਦਾ ਰਿਹਾ ਹੈ, ਪਰ RBC ਦਾ ਸਰਵੇਖਣ ਤਰਜੀਹਾਂ ਵਿੱਚ ਤਬਦੀਲੀ ਨੂੰ ਦਰਸਾਉਂਦਾ ਹੈ। ਮੌਜੂਦਾ ਅਤੇ ਅਭਿਲਾਸ਼ੀ ਛੋਟੇ ਕਾਰੋਬਾਰ ਦੇ ਮਾਲਕਾਂ ਵਿੱਚੋਂ ਜ਼ਬਰਦਸਤ 93% ਨੇ “ਅਰਥਪੂਰਨ ਕੰਮ” ਦੀ ਇੱਛਾ ਨੂੰ ਆਪਣੀ ਪ੍ਰਮੁੱਖ ਪ੍ਰੇਰਣਾ ਵਜੋਂ ਦੱਸਿਆ ਹੈ। ਇਸ ਦੇ ਉਲਟ, 87% ਹਾਲੇ ਵੀ ਵਧੇਰੇ ਪੈਸਾ ਕਮਾਉਣ ਦੇ ਆਕਰਸ਼ਣ ਨੂੰ ਸਵੀਕਾਰ ਕਰਦੇ ਹਨ, ਪਰ ਇਹ ਸਪੱਸ਼ਟ ਹੈ ਕਿ ਨਿੱਜੀ ਕਦਰਾਂ-ਕੀਮਤਾਂ ਨੂੰ ਪੇਸ਼ੇਵਰ ਕੰਮਾਂ ਦੀ ਸੇਧ ਵਿੱਚਲਿਆਉਣ ਦੀ ਇੱਛਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਜਨੂੰਨ ਤੋਂ ਪ੍ਰੇਰਿਤ ਉੱਦਮਸ਼ੀਲਤਾ ਵੱਲ ਇਹ ਰੁਝਾਨ ਖਾਸ ਤੌਰ ‘ਤੇ ਨੌਜਵਾਨ ਪੀੜ੍ਹੀਆਂ ਵਿੱਚ ਸਪੱਸ਼ਟ ਹੈ। ਜੇਨਰੇਸ਼ਨ Z (60%) ਅਤੇ ਮਿਲੇਨਿਅਲਜ਼ (46%) ਦੀ ਅਜਿਹੇ ਕੰਮ ਕਰਨ ਦੀ ਜ਼ਿਆਦਾ ਸੰਭਾਵਨਾ ਹੈ ਜੋ ਉਹਨਾਂ ਦੇ ਨਿੱਜੀ ਵਿਸ਼ਵਾਸਾਂ ਨਾਲ ਮੇਲ ਖਾਂਦੇ ਹੋਣ। ਜਿਵੇਂ-ਜਿਵੇਂ ਰਵਾਇਤੀ ਨੌਕਰੀ ਦੀ ਸੁਰੱਖਿਆ ਘੱਟ ਭਰੋਸੇਯੋਗ ਹੁੰਦੀ ਜਾਂਦੀ ਹੈ, ਵਧੇਰੇ ਕੈਨੇਡੀਅਨ ਆਪਣੇ ਕਰੀਅਰ ਵਿੱਚ ਲਚਕਤਾ ਅਤੇ ਖੁਦਮੁਖਤਿਆਰੀ ਲੱਭ ਰਹੇ ਹਨ।
ਲਚਕਤਾ ਉੱਦਮਸ਼ੀਲਤਾ ਦੀਆਂ ਅਭਿਲਾਸ਼ਾਵਾਂ ਨੂੰ ਉਤਸ਼ਾਹਿਤ ਕਰਦੀ ਹੈ
ਲਚਕਤਾ ਦੀ ਇੱਛਾ ਇਸ ਉੱਦਮਸ਼ੀਲਤਾ ਵਿੱਚ ਵਾਧੇ ਦੇ ਪਿੱਛੇ ਇੱਕ ਹੋਰ ਪ੍ਰਮੁੱਖ ਕਾਰਕ ਹੈ। ਵਰਤਮਾਨ ਛੋਟੇ ਕਾਰੋਬਾਰੀ ਮਾਲਕਾਂ ਵਿੱਚੋਂ ਲਗਭਗ ਅੱਧਿਆਂ (46%) ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਉੱਦਮ ਆਪਣੇ ਬੱਚਿਆਂ ਨਾਲ ਘਰ ਵਿੱਚ ਵਧੇਰੇ ਸਮਾਂ ਬਿਤਾਉਣ ਲਈ ਸ਼ੁਰੂ ਕੀਤੇ ਹਨ, ਜਦੋਂ ਕਿ 40% ਬਜ਼ੁਰਗ ਮਾਪਿਆਂ ਦੀ ਦੇਖਭਾਲ ਲਈ ਵਧੇਰੇ ਸਮਾਂ ਚਾਹੁੰਦੇ ਹਨ। ਅਭਿਲਾਸ਼ੀ ਉੱਦਮੀਆਂ ਨੇ ਵੀ ਅਜਿਹੀਆਂ ਹੀ ਪ੍ਰੇਰਨਾਵਾਂ ਬਾਰੇ ਦੱਸਿਆ, ਜਿੱਥੇ ਜੇਨਰੇਸ਼ਨ Z ਅਤੇ ਮਿਲੇਨਿਅਲਜ਼ ਦੀ ਖਾਸ ਤੌਰ ‘ਤੇ ਉੱਦਮਤਾ ਦੁਆਰਾ ਪੇਸ਼ ਕੀਤੀ ਜਾਂਦੀ ਵਧੇਰੇ ਖੁਦਮੁਖਤਿਆਰੀ ਅਤੇ ਉਦੇਸ਼ ਦੀ ਭਾਵਨਾ ਵਿੱਚ ਦਿਲਚਸਪੀ ਸੀ।
Similar stories
Comments are closed.