ਲੇਕਵਿਊ ਵਿਲੇਜ ਵਿਖੇ ਨੀਂਹ ਪੱਥਰ

Dymon New Ad Dec 5 Test

ਮਿਸੀਸਾਗਾ, ਓਨਟਾਰੀਓ — ਲੇਕਵਿਊ ਵਿਲੇਜ ਵਿਖੇ ਨਵੇਂ ਘਰਾਂ ਦੀ ਉਸਾਰੀ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਈ ਹੈ। 177-ਏਕੜ ਦੀ ਪ੍ਰਾਪਰਟੀ, ਜਿੱਥੇ ਕਦੇ ਕੋਲੇ ਨਾਲ ਚੱਲਣ ਵਾਲਾ ਪਾਵਰ ਪਲਾਂਟ ਹੁੰਦਾ ਸੀ, ਦੀ ਪੁਨਰ-ਉਸਾਰੀ ਕਰਨਾ ਕੋਈ ਛੋਟਾ ਕੰਮ ਨਹੀਂ ਹੈ। ਕਈ ਸਾਲਾਂ ਦੀ ਯੋਜਨਾਬੰਦੀ ਤੋਂ ਬਾਅਦ, ਲੇਕਵਿਊ ਵਿਲੇਜ ਵਿਖੇ ਪਹਿਲੀ ਇਮਾਰਤ, Harbourwalk by Tridel ਦਾ ਨੀਂਹ ਪੱਥਰ ਰੱਖਿਆ ਗਿਆ ਹੈ। architectsAlliance ਅਤੇ II BY IV DESIGN ਦੁਆਰਾ ਡਿਜ਼ਾਈਨ ਕੀਤਾ ਗਿਆ, Harbourwalk ਇੱਕ-, ਦੋ- ਅਤੇ ਤਿੰਨ-ਬੈੱਡਰੂਮ ਯੂਨਿਟਾਂ ਦਾ ਸੁਹਜਾਤਮਕ ਤੌਰ ‘ਤੇ ਸ਼ਾਨਦਾਰ ਸੰਗ੍ਰਹਿ ਹੋਵੇਗਾ ਜਿਨ੍ਹਾਂ ਦੀਆਂ ਪੌੜੀਦਾਰ ਬਾਲਕੋਨੀਆਂ ਵਾਟਰਫਰੰਟ ਵੱਲ “ਉਤਰਦੀਆਂ” ਹੋਈਆਂ ਝੀਲ ਦੇ ਨਜ਼ਾਰਿਆਂ ਦੇ ਨਾਲ ਜੁੜ ਜਾਣਗੀਆਂ। ਇਹ ਡਿਜ਼ਾਇਨ ਮਿਸੀਸਾਗਾ ਵਿੱਚ ਓਨਟਾਰੀਓ ਝੀਲ ਦੇ ਕਿਨਾਰੇ ਨਾਲ ਜੁੜਨ ਵਾਲੀ ਸਕਾਈਲਾਈਨ ਦੀ ਇੱਕ ਖਾਸ ਵਿਸ਼ੇਸ਼ਤਾ ਬਣ ਜਾਵੇਗਾ।

Lakeview Community Partners ਦੇ ਪ੍ਰੈਜ਼ੀਡੈਂਟ, ਬ੍ਰਾਇਨ ਸਦਰਲੈਂਡ (Brian Sutherland) ਨੇ ਕਿਹਾ, “ਸ਼ਹਿਰੀ ਵਿਕਾਸ ਦਾ ਭਵਿੱਖ ਇਸ ਸਮੇਂ ਮਿਸੀਸਾਗਾ ਵਾਟਰਫਰੰਟ ਦੇ ਨਾਲ ਵਾਪਰ ਰਿਹਾ ਹੈ। ਇਸ ਸਾਈਟ ਨੂੰ ਤਿਆਰ ਕਰਨ ਲਈ ਪਰਦੇ ਦੇ ਪਿੱਛੇ ਬਹੁਤ ਸਾਰਾ ਕੰਮ ਹੋ ਰਿਹਾ ਹੈ ਜੋ ਕਿ ਕੈਨੇਡਾ ਦਾ ਸਭ ਤੋਂ ਜ਼ਿਆਦਾ ਪਰਿਵਰਤਨਸ਼ੀਲ ਨਵਾਂ ਭਾਈਚਾਰਾ ਬਣ ਜਾਵੇਗਾ। ਅੱਜ ਦਾ ਦਿਨ ਇਸ ਭਾਈਚਾਰੇ ਦੇ ਵਿਕਾਸ ਵਿੱਚ ਦਿਲਚਸਪ ਮੀਲ ਪੱਥਰ ਹੈ ਜਦੋਂ ਅਸੀਂ Harbourwalk ‘ਤੇ ਉਸਾਰੀ ਸ਼ੁਰੂ ਕਰ ਰਹੇ ਹਾਂ, ਅਜਿਹੀ ਇਮਾਰਤ ਜੋ ਲੇਕਵਿਊ ਵਿਲੇਜ ਦੀ ਕਲਪਨਾ ਨੂੰ ਸਾਕਾਰ ਕਰੇਗੀ।

Harbourwalk, 600 ਤੋਂ ਲੈ ਕੇ 2,000 ਵਰਗ ਫੁੱਟ ਤੋਂ ਵੱਧ ਦੇ ਰਹਿਣ ਲਈ ਸਥਾਨ ਦੇ ਨਾਲ 455 ਯੂਨਿਟਾਂ ਦਾ ਘਰ ਹੋਵੇਗਾ, ਜਿਨ੍ਹਾਂ ਵਿੱਚੋਂ ਹਰੇਕ ਨੂੰ ਸ਼ਾਨਦਾਰ ਨਜ਼ਾਰਾ ਮਿਲੇਗਾ। ਇਹ ਵਿਲੱਖਣ ਡਿਜ਼ਾਈਨ 57,000-ਵਰਗ-ਫੁੱਟ, ਯੂਰਪੀਅਨ-ਪ੍ਰੇਰਿਤ ਕੋਰਟਯਾਰਡ ਦੇ ਦੁਆਲੇ ਕੇਂਦਰਿਤ ਹੈ ਜੋ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ, ਲੋਕਾਂ ਲਈ ਇਕੱਠੇ ਹੋਣ, ਕਸਰਤ ਕਰਨ ਅਤੇ ਆਰਾਮ ਕਰਨ ਲਈ ਜਗ੍ਹਾ ਬਣਾਉਂਦਾ ਹੈ।

“ਸਾਡੇ ਲੇਕਵਿਊ ਵਿਲੇਜ ਪਾਰਟਨਰਜ਼ ਦੇ ਨਾਲ ਮਿਲ ਕੇ, ਅਸੀਂ ਇਸ ਥਾਂ ਨੂੰ ਸਚਮੁਚ ਸ਼ਾਨਦਾਰ ਚੀਜ਼ ਵਿੱਚ ਬਦਲ ਰਹੇ ਹਾਂ – ਇੱਕ ਅਜਿਹਾ ਭਾਈਚਾਰਾ ਜੋ ਸੁੰਦਰ ਰਹਿਣ ਵਾਲੀਆਂ ਥਾਵਾਂ ਨੂੰ ਟਿਕਾਊ ਡਿਜ਼ਾਈਨ, ਰੁਜ਼ਗਾਰ ਦੇ ਮੌਕਿਆਂ, ਅਤੇ ਵਿਸ਼ਾਲ ਹਰੀਆਂ ਥਾਵਾਂ ਦੇ ਨਾਲ ਸੰਤੁਲਿਤ ਕਰਦਾ ਹੈ, ਅਤੇ ਨਾਲ ਹੀ ਲੋਕਾਂ ਨੂੰ ਲੇਕ ਓਨਟਾਰੀਓ ਨਾਲ ਦੁਬਾਰਾ ਜੋੜਦਾ ਹੈ।” Tridel ਦੇ ਪ੍ਰੈਜ਼ੀਡੈਂਟ ਜਿਮ ਰਿਚੀ (Jim Ritchie) ਕਹਿੰਦੇ ਹਨ। “ਪਰ ਇਹ ਸਿਰਫ਼ ਡਿਜ਼ਾਈਨ ਦੀ ਉੱਤਮਤਾ ਹੀ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਹੈ – ਟਿਕਾਊਪਣ ਅਤੇ ਗੁਣਵੱਤਾ ਇਸ ਪ੍ਰੋਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਊਰਜਾ-ਕੁਸ਼ਲ ਉਸਾਰੀ ਤੋਂ ਲੈ ਕੇ ਨਵੀਨਤਾਕਾਰੀ ਵਾਤਾਵਰਣ ਲਈ ਚੰਗੀਆਂ ਤਕਨਾਲੋਜੀਆਂ ਤੱਕ, Harbourwalk ਜ਼ਿੰਦਗੀ ਲਈ ਉਸਾਰੇ ਗਏ ਭਾਈਚਾਰਿਆਂ ਨੂੰ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ।”

ਲੇਕਵਿਊ ਵਿਲੇਜ ਇੱਕ ਮਿਸ਼ਰਿਤ-ਵਰਤੋਂ ਵਾਲਾ ਸੰਪੂਰਨ ਭਾਈਚਾਰਾ ਹੋਵੇਗਾ ਜੋ ਮਿਸੀਸਾਗਾ ਵਾਟਰਫਰੰਟ ਨੂੰ ਮੁੜ ਸੁਰਜੀਤ ਕਰੇਗਾ ਅਤੇ ਇਸਨੂੰ ਜਨਤਾ ਲਈ ਖੋਲ੍ਹ ਦੇਵੇਗਾ, ਜਿਸ ਵਿੱਚ ਸਮਾਰਟ ਤਰੀਕੇ ਨਾਲ ਡਿਜ਼ਾਈਨ ਕੀਤੀਆਂ ਬਹੁ-ਰਿਹਾਇਸ਼ੀ ਇਮਾਰਤਾਂ ਵਿੱਚੋਂ ਗੁਜ਼ਰਦੀਆਂ ਆਪਸ-ਵਿੱਚ ਜੁੜੀਆਂ ਹਰੀਆਂ ਥਾਂਵਾਂ, ਰਿਟੇਲ, ਰੈਸਟੋਰੈਂਟ, ਦਫਤਰਾਂ ਲਈ ਥਾਂ ਅਤੇ ਇੱਕ ਨਵੀਨਤਾ ਕੋਰੀਡੋਰ ਹੋਣਗੇ। ਪੈਦਲ ਤੁਰਨ, ਸਾਈਕਲ ਚਲਾਉਣ ਅਤੇ ਆਵਾਜਾਈ ਨੂੰ ਤਰਜੀਹ ਦੇਣ ਵਾਲੇ ਜੁੜੇ ਭਾਈਚਾਰੇ ਦੇ ਨਿਰਮਾਣ ‘ਤੇ ਜ਼ੋਰ ਦਿੰਦੇ ਹੋਏ, ਲੇਕਵਿਊ ਵਿਲੇਜ ਨਿਵਾਸੀਆਂ ਨੂੰ ਆਂਢ-ਗੁਆਂਢ ਨਾਲ ਜੁੜਨ ਲਈ ਉਤਸ਼ਾਹਿਤ ਕਰਦਾ ਹੈ। ਪਾਰਕ ਅਤੇ ਜਨਤਕ ਥਾਵਾਂ ਇਸ ਪ੍ਰੋਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ, ਅਤੇ ਵਾਟਰਫਰੰਟ, ਜੋ ਇਸਦਾ ਗਹਿਣਾ ਹੈ, ਨੇੜਿਓਂ ਅਤੇ ਦੂਰੋਂ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ।

ਕਈ ਹੋਰ ਵਿਕਾਸ ਪ੍ਰੋਜੈਕਟਾਂ ਦੇ ਉਲਟ, ਲੇਕਵਿਊ ਵਿਲੇਜ ਇੱਕ ਕੁਦਰਤੀ ਨਿਵਾਸ ਸਥਾਨ ਨੂੰ ਬਹਾਲ ਕਰਨ ਵਿੱਚ ਮਦਦ ਕਰ ਰਿਹਾ ਹੈ ਜੋ ਸਾਲਾਂ ਤੋਂ ਉਦਯੋਗਿਕ ਵਰਤੋਂ ਤੋਂ ਪੀੜਤ ਰਿਹਾ ਹੈ। ਮਿਸਟਰ ਸਦਰਲੈਂਡ ਕਹਿੰਦੇ ਹਨ, “ਸ਼ਹਿਰੀ ਵਿਕਾਸ ਦਾ ਭਵਿੱਖ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, “ਉਸਾਰੀ ਕਰਨੀ, ਪੁਰਾਣੀਆਂ ਉਦਯੋਗਿਕ ਜ਼ਮੀਨਾਂ ‘ਤੇ ਮੁੜ ਦਾਅਵਾ ਕਰਨਾ ਅਤੇ ਵਾਟਰਫਰੰਟ ਵਰਗੀਆਂ ਕੁਦਰਤੀ ਵਿਸ਼ੇਸ਼ਤਾਵਾਂ ਨਾਲ ਮੁੜ ਜੁੜਨਾ। ਲੇਕਵਿਊ ਵਿਲੇਜ ਕੈਨੇਡਾ ਭਰ ਵਿੱਚ ਭਵਿੱਖੀ ਸ਼ਹਿਰੀ ਵਿਕਾਸ ਲਈ ਇੱਕ ਮਾਡਲ ਹੋਵੇਗਾ।”

ਲੇਕਵਿਊ ਵਿਲੇਜ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ mylakeviewvillage.com ‘ਤੇ ਜਾਓ।

Similar stories
1 of 31
Dymon New Ad Dec 5 Test

Lakeview Community Partners Limited ਬਾਰੇ

Lakeview Community Partners Limited ਭਾਈਚਾਰਕ ਬਿਲਡਰਾਂ ਦੀ ਭਾਈਵਾਲੀ ਹੈ ਜਿਸ ਵਿੱਚ TACC Construction Limited, Greenpark Group, CCI Development Group, Branthaven ਅਤੇ Argo Development Corporation ਸ਼ਾਮਲ ਹਨ। ਇਹ ਭਾਈਵਾਲੀ ਲੇਕਵਿਊ ਵਿਲੇਜ ਦੇ ਵਿਕਾਸ ਦੁਆਰਾ ਮਿਸੀਸਾਗਾ ਦੇ ਵਾਟਰਫਰੰਟ ਨੂੰ ਬਦਲਣ ਲਈ ਸਮਰਪਿਤ ਇੱਕ ਬੇਮਿਸਾਲ ਸਹਿਯੋਗ ਨੂੰ ਦਰਸਾਉਂਦੀ ਹੈ, ਜੋ ਕਿ ਇੱਕ ਬੰਦ ਹੋ ਗਏ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ, ਲੇਕਵਿਊ ਜਨਰੇਟਿੰਗ ਸਟੇਸ਼ਨ ਦੀ ਸਾਬਕਾ ਸਾਈਟ ‘ਤੇ ਇੱਕ ਟਿਕਾਊ ਮਿਸ਼ਰਿਤ-ਵਰਤੋਂ ਵਾਲਾ ਭਾਈਚਾਰਾ ਅਤੇ ਆਲ-ਸੀਜ਼ਨ ਮੰਜ਼ਿਲ ਹੈ। ਇਹ ਪਰਿਵਰਤਨਸ਼ੀਲ 177-ਏਕੜ ਦਾ ਪੁਨਰ-ਸੁਰਜੀਤੀ ਪ੍ਰੋਜੈਕਟ ਆਪਣੇ ਵਿਚਾਰਸ਼ੀਲ ਡਿਜ਼ਾਈਨ ਅਤੇ ਰਿਹਾਇਸ਼, ਰਿਟੇਲ, ਦਫ਼ਤਰ ਅਤੇ ਮਨੋਰੰਜਨ ਪ੍ਰੋਗਰਾਮਿੰਗ ਦੇ ਖਾਸ ਤੌਰ ‘ਤੇ ਤਿਆਰ ਕੀਤੇ ਸੰਗ੍ਰਹਿ ਦੁਆਰਾ ਵਾਟਰਫਰੰਟ ਦੇ ਲੋਕਾਂ ਦੇ ਰਹਿਣ, ਮਿਲਣ ਅਤੇ ਅਨੁਭਵ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆਵੇਗਾ। ਹੋਰ ਜਾਣਕਾਰੀ ਲਈ, https://mylakeviewvillage.com/ ‘ਤੇ ਜਾਓ।

Tridel ਬਾਰੇ

ਘਰ ਬਣਾਉਣ ਦੇ 90 ਸਾਲਾਂ ਦਾ ਜਸ਼ਨ ਮਨਾਉਂਦੇ ਹੋਏ, Tridel® ਕੈਨੇਡਾ ਦੇ ਪ੍ਰਮੁੱਖ ਡਿਵੈਲਪਰਾਂ ਅਤੇ ਸਮਾਜਿਕ ਅਤੇ ਵਾਤਾਵਰਣਕ ਤੌਰ ‘ਤੇ ਜ਼ਿੰਮੇਵਾਰ ਕੰਡੋਮੀਨੀਅਮ ਨਿਵਾਸਾਂ ਦੇ ਨਿਰਮਾਤਾਵਾਂ ਵਿੱਚੋਂ ਇੱਕ ਹੈ ਜੋ 1934 ਤੋਂ ਘਰਾਂ ਦਾ ਨਿਰਮਾਣ ਕਰ ਰਿਹਾ ਹੈ। Tridel, Tridel Group of Companies ਦਾ ਮੈਂਬਰ ਹੈ, ਜਿਸ ਨੇ ਅੱਜ ਤੱਕ 90,000 ਤੋਂ ਵੱਧ ਘਰ ਡਿਲੀਵਰ ਕੀਤੇ ਹਨ।

ਹੋਰ ਜਾਣਕਾਰੀ ਲਈ, https://www.tridel.com/ ‘ਤੇ ਜਾਓ।

Argo Development Corporation ਬਾਰੇ

Argo Development Corporation ਇੱਕ ਮੋਹਰੀ ਲੈਂਡ ਡਿਵੈਲਪਰ ਹੈ ਜੋ ਕੁਦਰਤ, ਆਵਾਜਾਈ ਅਤੇ ਆਧੁਨਿਕ ਜੀਵਨ ਦੀਆਂ ਸਹੂਲਤਾਂ ਨਾਲ ਜੁੜੇ ਹੋਏ ਭਵਿੱਖ ਲਈ ਤਿਆਰ ਭਾਈਚਾਰਿਆਂ ਦਾ ਨਿਰਮਾਣ ਕਰਦਾ ਹੈ। ਵਫ਼ਾਦਾਰੀ, ਇਮਾਨਦਾਰੀ ਅਤੇ ਪਾਰਦਰਸ਼ਤਾ ‘ਤੇ ਬਣੀ ਇਸਦੀ ਮਜ਼ਬੂਤ ​​ਭਾਈਵਾਲੀ ਇਸ ਨੂੰ ਮਾਣ ਨਾਲ ਅਜਿਹਾ ਆਂਢ-ਗੁਆਂਢ ਵਿਕਸਿਤ ਕਰਨਦੇ ਯੋਗ ਬਣਾਉਂਦੀ ਹੈ ਜਿਨ੍ਹਾਂ ਨੂੰ ਲੋਕ ਘਰ ਕਹਿੰਦੇ ਹਨ।

ਹੋਰ ਜਾਣਕਾਰੀ ਲਈ, ਕਿਰਪਾ ਕਰਕੇ argoland.ca ‘ਤੇ ਜਾਓ।

NEWS

You might also like More from author

Comments are closed.